ਮੁੱਖ ਸੰਗੀਤਕਾਰ ਨੂੰ. ਇੱਕ ਤਾਰ ਵਾਲੇ ਸਾਜ਼ ਤੇ. ਡੇਵਿਡ ਦਾ ਇੱਕ ਜ਼ਬੂਰ।
ਪਰਮਾਤਮਾ ਦੀ ਅਨਾਦਿ ਸੁਰੱਖਿਆ ਦਾ ਭਰੋਸਾ

1. ਨਿਰਦੇਸ਼ਕ ਲਈ: ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ। ਹੇ ਪਰਮੇਸ਼ੁਰ, ਮੇਰੇ ਪ੍ਰਾਰਥਨਾ ਗੀਤ ਨੂੰ ਸੁਣੋ। ਮੇਰੀ ਪ੍ਰਾਰਥਨਾ ਸੁਣੋ।

2. ਮੈਂ ਕਿੱਥੇ ਵੀ, ਕਿੰਨਾ ਵੀ ਕਮਜ਼ੋਰ ਹੋਵਾਂ ਮੈਂ ਸਹਾਇਤਾ ਲਈ ਤੁਹਾਨੂੰ ਪੁਕਾਰਾਂਗਾ। ਮੈਨੂੰ ਬਹੁਤ ਉੱਚਾ ਸੁਰੱਖਿਅਤ ਥਾਂ ਉੱਤੇ ਲੈ ਜਾਵੋ।

3. ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ। ਤੁਸੀਂ ਹੀ ਮਜ਼ਬੂਤ ਬੁਰਜ ਹੋ ਜਿਹੜਾ ਮੈਨੂੰ ਮੇਰੇ ਵੈਰੀਆਂ ਤੋਂ ਬਚਾਉਂਦਾ ਹੈ।

4. ਮੈਂ ਹਮੇਸ਼ਾ ਲਈ ਤੁਹਾਡੇ ਤੰਬੂ ਵਿੱਚ ਰਹਿਣਾ ਚਾਹੁੰਦਾ ਹਾਂ। ਮੈਂ ਉੱਥੇ ਛੁਪ ਜਾਂਦਾ ਹਾਂ, ਜਿੱਥੇ ਤੁਸੀਂ ਮੇਰੀ ਰੱਖਿਆ ਕਰ ਸੱਕੋਂ।

5. ਪਰਮੇਸ਼ੁਰ, ਤੁਸਾਂ ਮੇਰੇ ਤੁਹਾਨੂੰ ਕੀਤੇ ਵਾਅਦੇ ਸੁਣੇ ਹਨ। ਪਰ ਜੋ ਕੁਝ ਵੀ ਤੁਹਾਡੇ ਉਪਾਸੱਕਾਂ ਕੋਲ ਹੈ ਤੁਹਾਡੇ ਵੱਲੋਂ ਆਉਂਦਾ ਹੈ।

6. ਰਾਜੇ ਨੂੰ ਲੰਮਾ ਜੀਵਨ ਦਿਉ। ਉਸ ਨੂੰ ਸਦਾ ਲਈ ਜਿਉਣ ਦਿਉ।

7. ਉਸ ਨੂੰ ਸਦਾ ਲਈ ਪਰਮੇਸ਼ੁਰ ਸੰਗ ਜਿਉਣ ਦਿਉ। ਆਪਣੇ ਸੱਚੇ ਪਿਆਰ ਨਾਲ ਉਸ ਦੀ ਰੱਖਿਆ ਕਰੋ।

8. ਅਤੇ ਮੈਂ ਸਦਾ-ਸਦਾ ਤੁਹਾਡੇ ਨਾਮ ਦੀ ਉਸਤਤਿ ਕਰਾਂਗਾ। ਹਰ ਰੋਜ਼ ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ।

Bibles

Books

Chapters