ਚੜ੍ਹਾਈ ਦਾ ਗੀਤ।
ਕੌੜੇ ਦੁਸ਼ਮਣਾਂ ਤੋਂ ਰਾਹਤ ਲਈ ਬੇਨਤੀ

1. ਮੰਦਰ ਜਾਣ ਵਾਲਿਆ ਲਈ ਇੱਕ ਗੀਤ। ਮੈਂ ਮੁਸੀਬਤ ਵਿੱਚ ਸਾਂ। ਮੈਂ ਮਦਦ ਲਈ ਯਹੋਵਾਹ ਨੂੰ ਪੁਕਾਰਿਆ। ਅਤੇ ਉਸ ਨੇ ਮੈਨੂੰ ਬਚਾਇਆ!

2. ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ, ਜਿਨ੍ਹਾਂ ਨੇ ਮੇਰੇ ਬਾਰੇ ਕੂੜ ਬੋਲਿਆ ਹੈ। ਉਨ੍ਹਾਂ ਨੇ ਉਹ ਆਖੀਆਂ ਜਿਹੜੀਆਂ ਸੱਚ ਨਹੀਂ ਹਨ।

3. ਝੂਠਿਉ, ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੀ ਮਿਲੇਗਾ? ਤੁਸੀਂ ਜਾਣਦੇ ਹੋ ਤੁਹਾਡਾ ਕੀ ਲਾਭ ਹੋਵੇਗਾ?

4. ਸਜ਼ਾ ਵਜੋਂ ਤੁਹਾਨੂੰ ਫ਼ੌਜੀ ਦਾ ਇੱਕ ਤਿੱਖਾ ਤੀਰ ਅਤੇ ਗਰਮ ਕੋਲੇ ਮਿਲਣਗੇ।

5. ਕਿੰਨਾ ਭਿਆਨਕ, ਤੁਹਾਡੇ ਨਜ਼ਦੀਕ ਰਹਿਣਾ ਮਸ਼ਕ ਵਿੱਚ ਰਹਿਣ ਵਰਗਾ ਹੈ। ਇਹ ਕੇਦਾਰ ਦੇ ਤੰਬੂਆਂ ਵਿੱਚ ਰਹਿਣ ਵਰਗਾ ਹੈ।

6. ਮੈਂ ਬਹੁਤ ਚਿਰ ਉਨ੍ਹਾਂ ਲੋਕਾਂ ਨਾਲ ਰਹਿ ਚੁੱਕਿਆ ਹਾਂ, ਜਿਹੜੇ ਅਮਨ ਨੂੰ ਨਫ਼ਰਤ ਕਰਦੇ ਹਨ।

7. ਮੈਂ ਆਖਿਆ ਕਿ ਮੈਂ ਅਮਨ ਦੀ ਇੱਛਾ ਕਰਦਾ ਹਾਂ। ਫ਼ੇਰ ਵੀ ਉਹ ਯੁੱਧ ਚਾਹੁੰਦੇ ਹਨ।

Bibles

Books

Chapters