ਚੜ੍ਹਾਈ ਦਾ ਗੀਤ।
ਪ੍ਰਭੂ ਆਪਣੇ ਲੋਕਾਂ ਦੀ ਤਾਕਤ
1. ਮੰਦਰ ਜਾਣ ਵੇਲੇ ਦਾ ਇੱਕ ਗੀਤ। ਜਿਹੜੇ ਯਹੋਵਾਹ ਵਿੱਚ ਵਿਸ਼ਵਾਸ ਕਰਦੇ ਹਨ, ਉਹ ਸੀਯੋਨ ਪਰਬਤ ਵਾਂਗ ਹੋਣਗੇ। ਉਹ ਕਦੇ ਵੀ ਨਹੀਂ ਹਿਲਾਏ ਜਾਣਗੇ, ਉਹ ਸਦਾ ਹੀ ਰਹਿਣਗੇ।
2. ਯਰੂਸ਼ਲਮ ਦੇ ਚਾਰ-ਚੁਫ਼ੇਰੇ ਪਰਬਤ ਹਨ। ਅਤੇ ਯਹੋਵਾਹ ਆਪਣੇ ਲੋਕਾਂ ਦੇ ਆਲੇ-ਦੁਆਲੇ ਹੈ। ਉਹ ਸਦਾ-ਸਦਾ ਲਈ ਆਪਣੇ ਲੋਕਾਂ ਨੂੰ ਬਚਾਵੇਗਾ।
3. ਬੁਰੇ ਬੰਦੇ ਨੇਕ ਬੰਦਿਆ ਦੀ ਧਰਤੀ ਨੂੰ ਧਰਤੀ ਨੂੰ ਸਦਾ ਵਾਸਤੇ ਕਾਬੂ ਵਿੱਚ ਨਹੀਂ ਰੱਖਣਗੇ। ਜੇ ਇਸ ਤਰ੍ਹਾਂ ਹੋਵੇਗਾ, ਤਾਂ ਨੇਕ ਬੰਦੇ ਵੀ ਮੰਦੇ ਅਮਲ ਕਰਨੇ ਸ਼ੁਰੂ ਕਰ ਦੇਣਗੇ।
4. ਯਹੋਵਾਹ, ਨੇਕ ਬੰਦਿਆ ਨਾਲ ਨੇਕੀ ਕਰੋ। ਉਨ੍ਹਾਂ ਲੋਕਾਂ ਨਾਲ ਨੇਕੀ ਕਰੋ ਜਿਹੜੇ ਪਵਿੱਤਰ ਦਿਲ ਦੇ ਹਨ।
5. ਮੰਦੇ ਆਦਮੀ ਮੰਦੀਆਂ ਗੱਲਾਂ ਕਰਦੇ ਹਨ। ਯਹੋਵਾਹ ਉਨ੍ਹਾਂ ਮੰਦੇ ਲੋਕਾਂ ਨੂੰ ਦੰਡ ਦੇਵੇਗਾ ਇਸਰਾਏਲ ਵਿੱਚ ਸ਼ਾਂਤੀ ਹੋਵੇ।