ਆਪਣੇ ਪਿਤਾ ਨੂੰ ਸੁਣੋ
1. -6- ਜਦੋਂ ਤੁਸੀਂ ਕਿਸੇ ਸ਼ਾਸਕ ਨਾਲ ਭੋਜਨ ਕਰਨ ਲਈ ਬੈਠੋ ਤਾਂ ਚੇਤੇ ਰੱਖੋ ਕਿ ਤੁਸੀਂ ਕਿਸਦੇ ਨਾਲ ਬੈਠੇ ਹੋ।
2. ਜੇਕਰ ਤੁਸੀਂ ਬਹੁਤ ਵੱਡੇ ਭੁੱਖੇ ਹੋ ਤਾਂ ਤੁਹਾਨੂੰ ਆਪਣੀ ਭੁੱਖ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ।
3. ਉਸ ਦੇ ਸਵਾਦਿਸ਼ਟ ਭੋਜਨ ਲਈ ਤੀਵ੍ਰ ਇੱਛਾ ਨਾ ਕਰੋ, ਜਿਵੇਂ ਕਿ ਇਹ ਭਰਮ ਪੂਰਣ ਭੋਜਨ ਹਨ।
4. -7- ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ।
5. ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉੱਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
6. -8- ਕਿਸੇ ਖੁਦਗਰਜ਼ ਬੰਦੇ ਨਾਲ ਭੋਜਨ ਨਾ ਕਰੋ, ਉਸ ਦੇ ਸਵਾਦਾਂ ਦੀ ਤੀਵ੍ਰ ਇੱਛਾ ਨਾ ਕਰੋ।
7. ਉਹ ਉਸ ਬੰਦੇ ਵਰਗਾ ਹੁੰਦਾ ਹੈ ਜਿਹੜਾ ਹਮੇਸ਼ਾ ਕੀਮਤ ਬਾਰੇ ਸੋਚਦਾ ਰਹਿੰਦਾ ਹੈ। ਭਾਵੇਂ ਉਹ ਤੁਹਾਨੂੰ ਆਖੇ, “ਖਾਓ, ਪੀਓ।” ਪਰ ਅਸਲ ਵਿੱਚ ਇਹ ਨਹੀਂ ਜੋ ਉਹ ਚਾਹੁੰਦਾ ਹੈ।
8. ਤੁਸੀਂ ਉਲਟੀ ਕਰ ਦਿਉਂਗੇ, ਜੋ ਵੀ ਥੋੜ੍ਹਾ ਜਿਹਾ ਉਸਦਾ ਭੋਜਨ ਤੁਸੀਂ ਖਾਧਾ ਸੀ, ਅਤੇ ਉਸ ਲਈ ਤੁਹਾਡੀ ਇੱਜ਼ਤ ਦੇ ਸ਼ਬਦ, ਬੇਕਾਰ ਹੋ ਜਾਣਗੇ।
9. -9- ਕਿਸੇ ਮੂਰਖ ਨਾਲ ਗੱਲ ਨਾ ਕਰੋ। ਉਹ ਤੁਹਾਡੀ ਸਿਆਣੀ ਗੱਲ ਨੂੰ ਵੀ ਨਫ਼ਰਤ ਕਰੇਗਾ।
10. -10- ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੂਮੀਂ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ।
11. ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
12. -11- ਆਪਣੇ ਗੁਰੂ ਦੀ ਗੱਲ ਸੁਣੋ ਅਤੇ ਜੋ ਵੀ ਸੰਭਵ ਹੋ ਸੱਕੇ, ਸਿੱਖ ਲਵੋ।
13. -12- ਜੇ ਲੋੜ ਹੋਵੇ ਤਾਂ ਬੱਚੇ ਨੂੰ ਹਮੇਸ਼ਾ ਸਜ਼ਾ ਦਿਓ। ਉਸ ਨੂੰ ਕੁੱਟਣ ਨਾਲ ਉਸਦਾ ਨੁਕਸ਼ਾਨ ਨਹੀਂ ਹੋਵੇਗਾ।
14. ਜੇ ਤੁਸੀਂ ਉਸ ਨੂੰ ਕੁੱਟੋਂਗੇ ਤਾਂ ਉਸ ਨੂੰ ਮੌਤ ਤੋਂ ਬਚਾ ਲਵੋਂਗੇ।
15. -13- ਮੇਰੇ ਬੇਟੇ, ਜੇ ਤੁਸੀਂ ਸਿਆਣੇ ਹੋਂ ਤਾਂ ਮੈਂ ਖੁਸ਼ ਹੋਵਾਂਗਾ।
16. ਜਦੋਂ ਮੈਂ ਤੁਹਾਡੀ ਕਬਨੀ ਸੁਣਾਗਾ ਤਾਂ ਮੈਂ ਬਹੁਤ ਪ੍ਰਸੰਨ ਹੋਵਾਂਗਾ।
17. -14- ਪਾਪੀਆਂ ਨਾਲ ਈਰਖਾ ਨਾ ਕਰੋ, ਪਰ ਇਸਦੀ ਜਗ੍ਹਾ ਹਮੇਸ਼ਾ ਯਹੋਵਾਹ ਤੋਂ ਡਰੋ।
18. ਕਿਉਂ ਜੋ ਫ਼ੇਰ ਤੁਹਾਡੇ ਕੋਲ ਭਵਿੱਖ ਹੋਵੇਗਾ, ਤੁਹਾਡੀ ਆਸ ਖਤਮ ਨਹੀਂ ਹੋਵੇਗੀ।
19. -15- ਮੇਰੇ ਬੇਟੇ, ਮੈਨੂੰ ਸੁਣੋ ਅਤੇ ਸਿਆਣੇ ਬਣੋ ਸਹੀ ਰਾਸਤੇ ਤੇ ਟਿਕੇ ਰਹੋ।
20. ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ ਜਿਹੜੇ ਬਹੁਤ ਜਿਆਦਾ ਪੀਂਦੇ ਹਨ ਜਾਂ ਜਿਹੜੇ ਬਹੁਤਾ ਭੋਜਨ ਖਾਂਦੇ ਹਨ।
21. ਕਿਉਂ ਕਿ ਸ਼ਰਾਬੀ ਅਤੇ ਖਾਊ ਗਰੀਬ ਹੋ ਜਾਂਦੇ ਹਨ, ਉਨ੍ਹਾਂ ਦੀ ਸੁਸਤੀ ਉਨ੍ਹਾਂ ਨੂੰ ਟਾਕੀਆਂ ਪਹਿਨਾ ਦੇਵੇਗੀ।
22. -16- ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਤੁਹਾਡਾ ਪਿਤਾ ਤੁਹਾਨੂੰ ਦੱਸਦਾ ਹੈ। ਆਪਣੇ ਪਿਤਾ ਤੋਂ ਬਿਨਾਂ ਤੁਹਾਡਾ ਜਨਮ ਹੀ ਨਹੀਂ ਸੀ ਹੋਣਾ। ਅਤੇ ਆਪਣੀ ਮਾਂ ਦਾ ਆਦਰ ਕਰੋ, ਉਦੋਂ ਵੀ ਜਦੋਂ ਉਹ ਬਿਰਧ ਹੋ ਜਾਵੇ।
23. ਸੱਚਾਈ, ਨੂੰ ਖਰੀਦੋ ਅਤੇ ਇਸ ਨੂੰ ਵੇਚੋ ਨਾ ਸਿਆਣਪ, ਅਨੁਸ਼ਾਸ਼ਨ ਅਤੇ ਸਮਝਦਾਰੀ ਨੂੰ ਹਾਸ਼ਿਲ ਕਰੋ।
24. ਧਰਮੀ ਵਿਅਕਤੀ ਦਾ ਪਿਤਾ ਸੱਚਮੁੱਚ ਖੁਸ਼ ਹੁੰਦਾ ਹੈ, ਜਿਸਨੇ ਇੱਕ ਸਿਆਣੇ ਵਿਅਕਤੀ ਨੂੰ ਦੁਨੀਆਂ ’ਚ ਲਿਆਂਦਾ ਆਨੰਦ ਮਾਣਦਾ।
25. ਤੁਹਾਡੇ ਮਾਪੇ, ਜਿਨ੍ਹਾਂ ਨੇ ਤੁਸਾਂ ਨੂੰ ਜਨਮ ਦਿੱਤਾ, ਖੁਸ਼ ਹੋਣ।
26. -17- ਮੇਰੇ ਬੇਟੇ, ਜੋ ਮੈਂ ਆਖ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਮੇਰੇ ਜੀਵਨ ਨੂੰ ਆਪਣੇ ਲਈ ਇੱਕ ਮਿਸਾਲ ਬਣਾਵੋ।
27. ਵੇਸਵਾ ਇੱਕ ਡੰਘਾ ਟੋਆ ਹੈ, ਅਤੇ ਇੱਕ ਪਰਾਈ ਔਰਤ ਇੱਕ ਤੰਗ ਖੂਹੀ ਹੈ।
28. ਉਹ ਇੱਕ ਡਕੈਤ ਵਾਂਗ ਇੰਤਜ਼ਾਰ ਕਰਦੀ ਹੈ, ਉਹ ਲੋਕਾਂ ਨੂੰ ਗੱਦਾਰ ਬਣਾਉਂਦੀ ਹੈ।
29. -18- ਕੌਣ ਲੋਕ ਹਨ, ਜੋ ਮੁਸੀਬਤ ਵਿੱਚ ਹਨ? ਜੋ ਉਦਾਸ ਮਹਿਸੂਸ ਕਰ ਰਹੇ ਹਨ? ਜਿਹੜੇ ਝਗੜਿਆਂ ’ਚ ਪੈਂਦੇ ਹਨ? ਜਿਨ੍ਹਾਂ ਕੋਲ ਚਿੰਤਾਵਾਂ ਹਨ? ਜਿਨ੍ਹਾਂ ਦੇ ਝਰੀਟਾਂ ਵੱਜੀਆਂ ਹੋਈਆਂ ਹਨ? ਜਿਨ੍ਹਾਂ ਦੀਆਂ ਅੱਖਾਂ ਲਾਲ ਹਨ? ਉਹ ਜਿਹੜੇ ਬਹੁਤਾ ਸਮਾਂ ਮੈਅ ਦੀ ਬੋਤਲ ਤੇ ਬਰਬਾਦ ਕਰਦੇ ਹਨ, ਉਹ ਜਿਹੜੇ ਮਿਲੇ-ਜੁਲੇ ਜਾਮ ਪੀਂਦੇ ਹਨ।
31. ਜਦੋਂ ਮੈਅ ਲਾਲ ਹੁੰਦੀ ਹੈ, ਤਾਂ ਪਿਆਲਿਆਂ ਵਿੱਚ ਝਿਲਮਾਲਾਉਂਦੀ ਹੈ ਅਤੇ ਹੌਲੀ-ਹੌਲੀ ਡੋਲ੍ਹੀ ਜਾਂਦੀ ਹੈ, ਇਸਦੀ ਤੀਬ੍ਰ ਇੱਛਾ ਨਾ ਕਰੋ।
32. ਅਖੀਰ ਵਿੱਚ ਤੁਹਾਨੂੰ ਸੱਪ ਵਾਂਗ ਡੰਗ ਮਾਰੇਗਾ, ਇੱਕ ਅਜਗਰ ਵਾਂਗ ਤੁਹਾਨੂੰ ਜ਼ਹਿਰ ਚੜ੍ਹਾਵੇਗਾ।
33. ਤੁਸੀਂ ਅਜੀਬ ਗੱਲਾਂ ਵੇਖੋਂਗੇ, ਤੁਹਾਡੀਆਂ ਸੋਚਾਂ ਗੁਝਲਦਾਰ ਹੋ ਜਾਂਦੀਆਂ।
34. ਜਦੋਂ ਤੁਸੀਂ ਲੇਟ ਜਾਵੋਂਗੇ ਤਾਂ ਤੁਹਾਨੂੰ ਜਾਪੇਗਾ ਜਿਵੇਂ ਤੁਸੀਂ ਕਿਸੇ ਤੁਫ਼ਾਨੀ ਸਮੁੰਦਰ ਵਿੱਚ ਫ਼ਸ ਗਏ ਹੋ। ਤੁਹਾਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਸਮੁੰਦਰੀ ਜਹਾਜ਼ ਉੱਤੇ ਲੇਟੇ ਹੋ।
35. ਤੁਸੀਂ ਆਖੋਗੇ, “ਕਿਸੇ ਨੇ ਮੈਨੂੰ ਮਾਰਿਆ, ਪਰ ਮੈਨੂੰ ਸੱਟ ਨਹੀਂ ਲਗੀ। ਉਹ ਰੁੱਕ ਗਏ, ਪਰ ਮੈਂ ਖਿਆਲ ਨਹੀਂ ਕੀਤਾ। ਮੈਂ ਕਦੋਂ ਜਾਗਾਂਗਾ, ਤਾਂ ਜੋ ਮੈਂ ਇੱਕ ਹੋਰ ਜਾਮ ਪੀ ਸੱਕਾਂ।”